6 ਦਸੰਬਰ 1920 ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਤੇ ਅਕਾਲ ਬੁੰਗਾ (ਤਖ਼ਤ) ਦੀ ਸੇਵਾ ਸੰਭਾਲ ਖਾਲਸਾ ਪੰਥ ਕੋਲ 12 ਅਕਤੂਬਰ 1920 ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਨਾਲ ਆ ਗਈ ਸੀ । ਇਸੇ ਦੌਰਾਨ ਗੁਰਧਾਮਾਂ ਦੀ ਸੁਚੱਜੀ ਸੰਭਾਲ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਆਦਿ ਸੰਸਥਾਵਾਂ ਵੀ ਬਣਾਈਆਂ ਗਈਆਂ । ਦਰਬਾਰ ਸਾਹਿਬ ਤੇ ਅਕਾਲ ਬੁੰਗੇ (ਤਖ਼ਤ) ਦੇ ਪੁਰਾਣੇ ਪੁਜਾਰੀਆਂ ਨੇ , ਖਾਲਸਾ ਪੰਥ ਕੋਲੋਂ ਪ੍ਰਬੰਧ ਖੋਹਣ ਲਈ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਦੋ ਤਿੰਨ ਵਾਰ ਸਿਰੋਂ ਪੈਰੋਂ ਪੂਰਾ ਤਾਣ ਲਾਕੇ ਕੋਸ਼ਿਸ਼ ਕੀਤੀ , ਪਰ ਮੂੰਹ ਦੀ ਖਾਣੀ ਪਈ। ਪਹਿਲਾਂ ਇਹਨਾਂ ਨੇ ਨਿਹੰਗਾਂ ਨੂੰ ਚੁਕਣਾ ਦਿੱਤੀ ਸੀ , ਜਿਨ੍ਹਾਂ ਨੂੰ ਪੰਥ ਨੇ ਚੰਗੀ ਤਰ੍ਹਾਂ ਸਮਝਾ ਕੇ ਤੋਰਿਆ। ਫਿਰ 6 ਦਸੰਬਰ 1920 ਨੂੰ ਉਦਾਸੀ ਸਾਧੂਆਂ ਦਾ ਟੋਲਾ ਡਾਂਗਾਂ , ਲੋਹੇ ਦੀਆਂ ਰਾੜਾਂ ਤੇ ਚਿਮਟਿਆਂ ਸਮੇਤ ਹੱਲਾ ਗੁੱਲਾ ਕਰਦਾ ਅਕਾਲ ਬੁੰਗਾ(ਤਖ਼ਤ) ਸਾਹਿਬ ਉਪਰ ਆ ਗਿਆ । ਉਸ ਵਕਤ ਇਥੇ ਸਿਰਫ਼ 5-6 ਸਿੱਖ ਸਨ । ਇਹਨਾਂ ਸਿੱਖਾਂ ਨੂੰ ਅਕਾਲ ਬੁੰਗਾ (ਤਖ਼ਤ)ਛੱਡ ਜਾਣ ਲਈ ਕਿਹਾ । ਇਹ ਸਿੱਖ ਉਥੇ ਦ੍ਰਿੜਤਾ ਨਾਲ ਬੈਠੇ ਰਹੇ , ਇਕ ਦੋ ਸੱਜਣ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਇਹ ਘਟਨਾ ਬਾਰੇ ਦੱਸਣ ਲਈ ਚੱਲੇ ਗਏ। ਉਦਾਸੀਆਂ ਨੇ ਆਪਣੇ ਹਥਿਆਰਾਂ ਨਾਲਾਂ ਇਹਨਾਂ ਸਿੱਖਾਂ ਨੂੰ ਕੁਟਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਇਕ ਹੋਰ ਸਿੱਖ ਉਦਾਸੀਆਂ ਨੂੰ ਵਰਜਨ ਲਈ ਜਦ ਪਉੜੀਆਂ ਚੜ੍ਹ ਕੇ ਉਪਰ ਆਇਆ ਤਾਂ , ਉਹ ਵੀ ਉਦਾਸੀਆਂ ਨੇ ਉਸਨੂੰ ਨੂੰ ਵੀ ਫੜ੍ਹ ਲਿਆ ਤੇ ਉਸਨੂੰ ਵੀ ਬੁਰੀ ਤਰ੍ਹਾਂ ਮਾਰਨ ਲੱਗੇ , ਪਿੱਛੇ ਹੀ ਉਸਦੀ ਘਰਵਾਲੀ ਵੀ ਆ ਗਈ ਤੇ ਉਹ ਵਿਚਾਰੀ ਵੀ ਬਰਾਬਰ ਮਾਰ ਖਾਂਦੀ ਆਪਣੇ ਘਰ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ । ਇਕ ਹੋਰ ਬਾਰੇ ਬੀਬੀ ਨੂੰ ਸਿਰ ਤੇ ਸਰੀਰ ਦੇ ਹੋਰ ਭਾਗਾਂ ਤੇ ਸੱਟਾਂ ਲੱਗੀਆਂ । ਇਹ ਹਮਲਾ ਕੋਈ 10 ਮਿੰਟ ਲਗਾਤਾਰ ਹੁੰਦਾ ਰਿਹਾ । ਅਖ਼ੀਰ ਜਦ ਉਹ ਸਾਰੇ ਮਰਨਾਊ ਹੋਏ ਸਿੱਖ ਅਕਾਲ ਤਖ਼ਤ ਤੋਂ ਥੱਲੇ ਆਏ ਤਾਂ ਇਹ ਉਦਾਸੀ ਸਾਧੂ ਵੀ ਉਹਨਾਂ ਦੇ ਪਿੱਛੇ ਹੀ ਆਏ । ਪਰ ਇਸ ਵਕਤ ਤਕ ਇਕ ਵੱਡੀ ਭੀੜ ਵੀ ਪੁਜ ਗਈ ਸੀ ਲੋਕਾਂ ਦੀ , ਜਿਨ੍ਹਾਂ ਨੇ ਉਦਾਸੀਆਂ ਤੇ ਹੱਥ ਸਾਫ਼ ਕੀਤਾ , ਉਦਾਸੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਭੀੜ ਹੱਥੋਂ ਛੁਡਾ ਕੇ , ਅਕਾਲ ਬੁੰਗੇ(ਤਖ਼ਤ)ਦੇ ਬਾਹਰਲੇ ਪਾਸੇ ਪੁਲਿਸ ਨੂੰ ਬੁਲਾ ਕੇ ਫੜਾ ਦਿੱਤਾ । ਪੁਲਿਸ ਨੇ ਇਥੋਂ ਲਿਜਾ ਕੇ ਉਸ ਟੋਲੇ ਨੂੰ ਛੱਡ ਦਿੱਤਾ। ਬਲਦੀਪ ਸਿੰਘ ਰਾਮੂੰਵਾਲੀਆ
Address: Plot no. 1, Sector 28-A, Chandigarh-160002,
Phone: 0172 466 2801
Copyright © 2022 kendri singh sabha. All Right Reserved.