ਇਤਿਹਾਸ ਵਿਚ ਅੱਜ ਦਾ ਦਿਹਾੜਾ 16 ਦਸਬੰਰ

1634 ਗੁਰੂ ਹਰਗੋਬਿੰਦ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ ਗਾਗਾ ਦੀ ਲੜਾਈ। 1705 ਗੁਰੂ ਗੋਬਿੰਦ ਸਿੰਘ ਰਾਏ ਕੋਟ ਪਹੁੰਚੇ।ਪਾਤਸ਼ਾਹੀ ਦਸਵੀਂ, ਰਾਏ ਕੋਟ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ-ਛੋਹ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ । ਰਾਏ ਕੋਟ ਦਾ ਸਰਦਾਰ, ਤਿਹਾੜੇ ਇਲਾਕੇ ਦਾ ਰਾਜਾ, ਰਾਏ ਕਲ੍ਹਾ (ਕਲ੍ਹਾ ਰਾਯ) ਗੁਰੂ ਗੋਬਿੰਦ ਸਿੰਘ ਜੀ ਦਾ ਕਦਰਦਾਨ ਪ੍ਰੇਮੀ ਸੇਵਕ ਸੀ । ਜਨਵਰੀ, 1705 ਈ: ਵਿਚ ਗੁਰੂ ਜੀ ਰਾਏ ਕਲ੍ਹੇ ਪਾਸ ਕੁਝ ਸਮੇਂ ਵਾਸਤੇ ਠਹਿਰੇ । ਰਾਏ ਕਲ੍ਹੇ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦ ਹੋਣ ਬਾਰੇ ਖ਼ਬਰ ਮੰਗਵਾਈ ਤੇ ਇਹ ਖਬਰ ਗੁਰਦੇਵ ਪਿਤਾ ਨੂੰ ਦਿੱਤੀ । ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਖਬਰ ਸੁਣਦਿਆਂ, ਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ, ਜ਼ੁਲਮੀ ਮੁਗ਼ਲ ਰਾਜ ਦੇ ਖ਼ਾਤਮੇ ਦੇ ਬਚਨ ਸੁਭਾਵਿਕ ਕਹੇ-ਜੋ ਪੂਰੇ ਹੋਏ । ਰਾਏ ਕਲ੍ਹੇ ਨੇ ਭੈ-ਭਾਵਨੀ ਨਾਲ ਗੁਰੂ ਜੀ ਦੀ ਟਹਿਲ-ਸੇਵਾ ਕੀਤੀ । ਗੁਰੂ ਜੀ ਨੇ ਰਾਏ ਕਲ੍ਹੇ ‘ਤੇ ਬਖਸ਼ਿਸ਼ ਕਰਦਿਆਂ, ਇਕ ਕ੍ਰਿਪਾਨ ਬਖਸ਼ਿਸ਼ ਕੀਤੀ । ਗੁਰੂ ਜੀ ਜਿਸ ਟਾਹਲੀ ਦੇ ਦਰਖ਼ਤ ਹੇਠ ਬਿਰਾਜਮਾਨ ਹੋਏ, ਉਹ ਧਰਤ ਸੁਹਾਵੀ ਪੂਜਣ ਯੋਗ ਹੋ ਗਈ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਭਾਇਮਾਨ ਹੈ । ਯਾਦਗਾਰੀ ਗੁਰੂ ਦਰਬਾਰ ਦੀ ਸੇਵਾ ਪਹਿਲਾਂ ਸੰਤ ਮੱਘਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ । ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਅਤਿ ਸੁੰਦਰ ਹੈ । 1971 ਪਾਕਿਸਤਾਨੀ ਸੈਨਿਕਾਂ ਨੇ ਬੰਗਲਾਦੇਸ਼ ਯੁੱਧ ਦੌਰਾਨ ਜਨਰਲ ਜਗਜੀਤ ਸਿੰਘ ਅਰੋੜਾ ਸਿੱਖ ਮਿਲਟਰੀ ਅਫਸਰ ਨੂੰ ਆਤਮ ਸਮਰਪਣ ਕੀਤਾ। 1987 ਇਸਰਾਇਲ ਨੇ ਯੂ.ਐਨ.ਓ. ਵਿੱਚ ਸਿੱਖਾਂ ਵਿਰੁੱਧ ਅੱਤਿਆਚਾਰਾਂ ਦੀ ਨਿਖੇਧੀ ਕੀਤੀ

Sri Guru Granth Sahib Vidya Kendra

Address: Plot no. 1, Sector 28-A, Chandigarh-160002,
Phone: 0172 466 2801


Copyright © 2022 kendri singh sabha. All Right Reserved.