1982 ਏਸ਼ੀਅਨ ਖੇਡਾਂ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਰੈਲੀ ਕੀਤੀ। ਉਨ੍ਹਾਂ ਸਿੱਖ ਮੰਗਾਂ ਨੂੰ ਪ੍ਰਗਟ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਲਈ ਉਨ੍ਹਾਂ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਨੇਪਾਲ ਜਾ ਰਹੇ ਸਨ।ਨੌਜਵਾਨ ਪੀੜੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦਾ ਹੈ ਇਸ ਨੌਜਵਾਨੀ ਨੂੰ ਜੱਥੇਬੰਦਕ ਸੇਧ ਦੇਣੀ ਤੇ ਲਾਮਬੰਦ ਕਰਨਾ ਹਰੇਕ ਕੌਮ ਦੀ ਜੜ ਨੂੰ ਮਜਬੂਤ ਕਰਨਾ ਹੁੰਦਾ ਹੈ। ਇਸੇ ਸੋਚ ਅਧੀਨ ੧੩ ਸਤੰਬਰ ੧੯੪੪ ਨੂੰ ਲੰਮੇ ਸਲਾਹ ਮਸ਼ਵਰੇ ਤੋਂ ਬਾਅਦ ਸਿੱਖ ਕੌਮ ਨੇ ਆਪਣੀ ਸਿੱਖ ਨੌਜਵਾਨੀ ਨੂੰ ਭਵਿੱਖ ਲਈ ਧਾਰਮਿਕ, ਰਾਜਨੀਤਿਕ, ਵਿਦਿਅਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਸੁਚੇਤ ਰੱਖਣ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਦੇ ਪਹਿਲੇ ਪ੍ਰਧਾਨ ਸ੍ਰ: ਸਰੂਪ ਸਿੰਘ ਸਨ ਜੋ ਕਿ ਉਸ ਸਮੇਂ ਲਾਅ ਦੇ ਵਿਦਿਆਰਥੀ ਸਨ। ਇਹ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਦਾ ਉਹ ਸਮਾਂ ਸੀ ਜਦੋਂ ਹਿੰਦੂ ਤੇ ਮੁਸਲਮਾਨ ਕੌਮ ਦੇ ਸਿਆਸੀ ਲੀਡਰਾਂ ਵੱਲੋਂ ਆਪਣੇ ਧਰਮ ਦੇ ਯੂਥ ਨੂੰ ਲਾਮਬੰਦ ਰੱਖਣ ਲਈ ਵੱਖਰੀਆਂ ਵੱਖਰੀਆਂ ਨੌਜਵਾਨ ਫੈਡਰੇਸ਼ਨਾਂ ਬਣਾਈਆਂ ਹੋਈਆਂ ਸਨ। ਇਸੇ ਸੰਦਰਭ ਵਿੱਚ ਸਿੱਖ ਨੌਜਵਾਨੀ ਨੇ ਵੀ ਆਪਣਾ ਵਿਰਸਾ ਸੰਭਾਲਦਿਆਂ ਹੋਇਆਂ ਆਪਣੇ-ਆਪ ਨੂੰ ੧੩ ਸਤੰਬਰ ੧੯੪੪ ਵਿੱਚ ਸਿੱਖ ਨੌਜਵਾਨਾਂ ਦਾ ਹਰਿਆਵਲਾ ਦਸਤਾ ਸਿੱਖ ਨੌਜਵਾਨ ਫੈਡਰੇਸ਼ਨ ਦੀ ਸਥਾਪਨਾ ਕੀਤੀ ਸੀ।
Address: Plot no. 1, Sector 28-A, Chandigarh-160002,
Phone: 0172 466 2801
Copyright © 2022 kendri singh sabha. All Right Reserved.